LYRICS

ਗੰਗਾ

ਮੰਨੀਂ ਨਾ ਤੂੰੰ ਈਨ ਕਦੇ
ਘੜੀ ਘੜਿਆਲ ਦੀ
ਚੁਕੀਂ ਨਾ ਸਲੀਬ ਕਿਸੇ
ਓਪਰੇ ਗਿਆਨ ਦੀ

ਤੋੜੀਂ ਬੰਨ੍ਹ ਮਾਰੀਂ ਛਾਲ
ਤੈਨੂੰ ਬਾਬੇ ਦੀ ਸਲਾਹ
ਅਣਭਿਜੇ ਰਹਿਕੇ ਖਟਣਾ ਕਿ ਭਲਾ
ਲੰਘ ਜਾਂਦੀਆਂ ਨੇ ਖਿਣ ਚ ਉਮਰਾਂ

ਤੂੰ ਨ੍ਹਾਵੀਂ ਮੇਰੀ ਗੰਗਾ ਚ
ਤੂੰ ਨ੍ਹਾਵੀਂ ਮੇਰੀ ਜਮੁਨਾ

ਮਥਾ ਅਸਮਾਨ ਖੁੱਲਾ
ਪੈਰ ਧਰੇ ਭੁੰਜੇ
ਪੌਣ ਕਰੇ ਲਾਡ
ਤੇਰਾ ਰੋਮ ਰੋਮ ਚੁੰਮੇ

ਤੇਰੀ ਰਾਹ ਦਰਿਆ
ਤੇਰੇ ਸਾਹ ਨੇ ਜੰਗਲਾਤ
ਨਾ ਮੰਨੀਂ ਸ਼ਹਿਰ ਦੀ ਜ਼ਿਆਦਤੀ
ਇਕ ਲਭੀਂ ਤੂੰੰ ਘਰ ਬੇ-ਜਿਆਮਤੀ

ਤੂੰ ਨ੍ਹਾਵੀਂ ਮੇਰੀ ਗੰਗਾ ਚ
ਤੂੰ ਨ੍ਹਾਵੀਂ ਮੇਰੀ ਜਮੁਨਾ

ਤੇਰੇ ਤੇ ਅਨਭਉ ਵਿਚਾਲੇ
ਕਲਿਜੁਗ ਬਹੁਰੰਗੀ
ਦਬਿਆ ਏ ਸੀਮੰਟ ਦੇ ਥਲੇ
ਸਤਿਜੁਗ ਉਹਨੂੰ ਕਢੀ
ਹਥੀਂ ਲੈ ਮਿਟੀ
ਸਾਰੇ ਮਲੀਂ

ਹੋਵੇ ਜਦੋਂ ਨਗਰੀ ਇ਼ਹ
ਸੜ੍ਹ ਕੇ ਸੁਆਹ
ਹੋਵੇ ਤੇਰਾ ਸੋਨਾ ਵੀ
ਮਿੱਟੀ ਦਾ ਭਾਅ
ਖਿੰਡੀ ਨਾ ਲਭੀਂ ਤਾਂ
ਸਾਹ ਆਪਣੀ ਚ ਵਾਹ
ਤੂੰ ਦੇਵੀਂ ਹੋਕਾ
ਜੀਅ ਸੰਤੋਖ ਦਾ
ਤੇ ਬੀਜੀਂ ਦਾਣਾ
ਸਜਰੀ ਹੋਂਦ ਦਾ
ਨਾ ਵੇਖੀਂ ਪਿਛੇ
ਮੋਢਾ ਮੋੜਕੇ
ਲੈ ਜਾਣਾ ਛਲ ਨੇ
ਪੈੜਾਂ ਰੋੜ੍ਹ ਕੇ

ਤੂੰ ਨ੍ਹਾਵੀਂ ਮੇਰੀ ਗੰਗਾ ਚ
ਤੂੰ ਨ੍ਹਾਵੀਂ ਮੇਰੀ ਜਮੁਨਾ

Ganga

Never give in to
Clocks or clocktowers
Do not carry the cross
Of a stranger's knowledge

Break the dams, jump in
It is your father's advice
What's the point in remaining dry
Time just flies away

You swim in my Ganga
You swim in my Yamuna

Your forehead is the open sky
Feet rest on the earth
The wind caresses and
Kisses you all over

Your way is the river
Your breath the wilderness
Never accept the city's meanness
Go find a house sans geometry

You swim in my Ganga
You swim in my Yamuna

Between you and experience
Lies the colourful Kaliyug
Buried under the cement
Is the Satyug, dig it out
Take the earth in your hand
Rub it all over

When this town
Turns to ashes
And your gold
To dust
Do not break down
Find the wonder in your breath
Give a call
Of contentment in your being
And sow the seed
Of a new existence
Do not look
Back
The waves will
Wipe away all footprints

You swim in my Ganga
You swim in my Yamuna

 

Lead Vocals, vocal harmonies, acoustic guitar, electric guitar & slide guitar: Rabbi
Bass: Clarence Gonsalves
Drums: Joshua Grant
Hammond organ, keyboards: Andrew Rosario Ferrao
Recorded by Nikkhil Beri at Anäd, New Delhi.

Nikkhil took so long to mic the drum kit that Joshua, the drummer and his three north-eastern friends had to sleep over in the studio. Really!

CONCERTS

+91 9999317317

info@rabbishergill.com